ਸੋਚਣ ਦਾ ਕੰਮ ਖ਼ੁਦਾ ਵੀ ਤਾਂ ਕਰ ਸਕਦੈ

ਕਹਿੰਦੀ ਹੁਣ ਮੈਂ ਹੱਸਣਾ ਛੱਡ ਦੇਣਾ ਏ,

ਮੈਂ ਕਿਹਾ, ਇਹ ਮੇਰੇ ਲਈ ਸਜ਼ਾ ਵੀ ਤਾਂ ਬਣ ਸਕਦੈ।


ਕਹਿੰਦੀ ਫੇਰ ਮੈਂ ਹੋਰ ਖਿੜ ਖਿੜ ਹੱਸਿਆ ਕਰੂੰ,

ਮੈਂ ਕਿਹਾ,ਇਹ ਮੇਰੇ ਖੁਸ਼ੀ ਨਾਲ ਪਾਗਲ ਹੋਣ ਦੀ ਵਜ੍ਹਾ ਵੀ ਤਾਂ ਬਣ ਸਕਦੈ।


ਕਹਿੰਦੀ ਫੇਰ ਮੈਂ ਰੋਣ ਲੱਗ ਜਾਉਂ

ਮੈਂ ਕਿਹਾ,ਤੇਰਾ ਰੋਣਾ ਮੇਰੇ ਦੁਖੀ ਹੋਣ ਦਾ ਗਵਾਹ ਵੀ ਤਾਂ ਬਣ ਸਕਦੈ।


ਕਹਿੰਦੀ ਫੇਰ ਮੈਂ ਗੁੱਸਾ ਕਰ ਲਵਾਂ,

ਮੈਂ ਕਿਹਾ,ਇਹ ਗੁੱਸਾ ਮੇਰੇ ਖੂਨ ਨੂੰ ਸਵਾਹ ਵੀ ਤਾਂ ਕਰ ਸਕਦੈ।


ਕਹਿੰਦੀ ਹੁਣ ਤੋਂ ਦਿਮਾਗ ਤੋਂ ਕੰਮ ਲੈਣਾ ਏ,

ਮੈਂ ਕਿਹਾ, ਦਿੱਲ ਦੀ ਸੁਣੀ, ਇਹ ਦਿਮਾਗ ਸਾਨੂੰ ਜੁਦਾ ਵੀ ਤਾਂ ਕਰ ਸਕਦੈ।


ਕਹਿੰਦੀ ਫੇਰ ਕੁੱਝ ਸੋਚੇਐ ਕੀ ਕਰਨੈ?

ਮੈਂ ਕਿਹਾ,ਜ਼ਿਆਦਾ ਸੋਚ ਨਾ, ਸੋਚਣ ਦਾ ਕੰਮ ਖ਼ੁਦਾ ਵੀ ਤਾਂ ਕਰ ਸਕਦੈ।


                                          -- ਅਮਨਦੀਪ ਸਿੰਘ

                                             (Itz_royalsardar)

Comments

Post a Comment

Popular posts from this blog

ਪੰਜ ਤੱਤ

ਚਲ... ਕੋਈ ਨਾ