ਪੰਜ ਤੱਤ

ਜਿੰਨੀ ਤੇਰੇ ਹਿੱਸੇ,ਓਨੀ ਮੇਰੇ ਹਿੱਸੇ

ਦੱਸ ਹਵਾ ਏ ਕਿੱਥੇ ਵਿਕਦੀ ਏ?

ਜਿਉਂਦਾ ਰੱਖਦੀ ਸਭ ਨੂੰ ਜੋ,

ਜਿਉਂਦੀ ਰਹਿ ਕੇ ਵੀ ਨਾ ਦਿਖਦੀ ਏ। (ਹਵਾ ਨੂੰ ਦੇਖ ਨਹੀਂ ਸਕਦੇ)


ਇਹ ਪਾਣੀ ਨੇ ਤਾਂ ਪਿਆਸ ਬੁਝਾਉਣੀ,

ਕੀ ਸਤਲੁਜ ਤੇ ਕੀ ਗੰਗਾ ਦਾ,

ਹਰੇਕ ਰੰਗ ਵਿੱਚ ਘੁਲ ਮਿਲ ਜਾਂਦੈ,

ਇਹਨੂੰ ਸਾਥ ਨਾ ਮਿਲਿਆ ਰੰਗਾਂ ਦਾ।  (ਪਾਣੀ ਬੇਰੰਗ ਹੁੰਦੈ)


ਲੱਗੀ ਅੱਗ ਜੋ ਰੋਟੀ ਸੇਕ ਦੇਂਦੀ,

ਲੱਗੀ ਅੱਗ ਜੋ ਰੂਹ ਨੂੰ ਵਿਗਾੜ ਦੇਵੇ

ਇਹਦਾ ਵਰਦਾਨ ਹੀ ਸ਼ਰਾਪ ਵਰਗਾ,

ਜੀਹਨੂੰ ਛੂਹੇ ਸਾੜ ਦੇਵੇ।   (ਚਾਹੇ ਅੱਗ ਨਾਲ ਰੋਟੀ ਸੇਕ ਲਵੋ ਚਾਹੇ ਰੂਹ ਸਾੜ ਲਵੋ )


ਫਰੋਲਦਾ ਰਿਹਾ ਪੂਰੀ ਜ਼ਿੰਦਗੀ ਮਿੱਟੀ,

ਨਾ ਮਿੱਟੀ ਵਿੱਚੋਂ ਕੁੱਝ ਲੱਭਦਾ ਏ,

ਜੋ ਕਰਦਾ ਹਕੂਮਤ ਪੂਰੀ ਦੁਨੀਆ ਤੇ

ਅੰਤ 2 ਗਜ਼ ਮਿੱਟੀ ਵਿੱਚ ਦੱਬਦਾ ਏ।  ( ਮਿੱਟੀ ਮੁਰਦਿਆਂ ਨੂੰ ਸਾਂਭਦੀ ਏ)


ਇਹ ਆਸਮਾਨ ਕਿੰਨਾ ਕੱਲਾ ਏ,

ਜ਼ਮੀਨ ਤੋਂ ਕਿੰਨਾ ਦੂਰ ਰਹਿੰਦੈ,

ਜੀਹਨੂੰ ਦੇਖ ਕੇ ਲੋਕ ਰੱਬ ਯਾਦ ਕਰਦੇ,

ਉਹ ਆਪ ਧੁੱਪਾਂ ਦੇ ਕੇ ਰੋ ਪੈਂਦੈ।     (ਰੋ ਪੈਂਦੈ - ਬਰਸਾਤ)


ਕਿਸ ਢੰਗ ਨਾਲ ਐ ਸਿਰਜੀ ਕੁਦਰਤ?

ਕਿਸ ਢੰਗ ਨਾਲ ਏ ਜਹਾਨ ਬਣਾਇਆ?

ਵਰਦਾਨਾਂ ਨਾਲ ਤਾਂ ਫਰਿਸ਼ਤੇ ਬਣਦੇ,

ਕਮੀਆਂ ਨੇ ਮਿਲਕੇ ਇਨਸਾਨ ਬਣਾਇਆ।   (ਇਨਸਾਨ ਗਲਤੀਆਂ ਦਾ ਪੁਤਲਾ ਹੈ।)


                                       --ਅਮਨਦੀਪ ਸਿੰਘ

                                         @itz_royalsardar


Comments

Post a Comment

Popular posts from this blog

ਚਲ... ਕੋਈ ਨਾ

ਸੋਚਣ ਦਾ ਕੰਮ ਖ਼ੁਦਾ ਵੀ ਤਾਂ ਕਰ ਸਕਦੈ